Home / Uncategorized / ਕੀ ਦੇਸ਼ ਚ ਫਿਰ ਲਗਣ ਜਾ ਰਿਹਾ ਲਾਕ ਡਾਊਨ – ਪ੍ਰਧਾਨ ਮੰਤਰੀ ਮੋਦੀ ਕਰਨ ਜਾ ਰਿਹਾ ਇਹ ਕੰਮ ਆਈ ਤਾਜਾ ਵੱਡੀ ਖਬਰ !

ਕੀ ਦੇਸ਼ ਚ ਫਿਰ ਲਗਣ ਜਾ ਰਿਹਾ ਲਾਕ ਡਾਊਨ – ਪ੍ਰਧਾਨ ਮੰਤਰੀ ਮੋਦੀ ਕਰਨ ਜਾ ਰਿਹਾ ਇਹ ਕੰਮ ਆਈ ਤਾਜਾ ਵੱਡੀ ਖਬਰ !

ਮੁਸੀਬਤਾਂ ਇਨਸਾਨ ਦੇ ਜਨਮ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ ਜੋ ਮਰਨ ਤੱਕ ਉਸ ਦੇ ਨਾਲ ਹੀ ਰਹਿੰਦੀਆਂ ਹਨ। ਇਨ੍ਹਾਂ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰ ਅਤੇ ਇਹਨਾਂ ਨੂੰ ਹਰਾ ਕੇ ਹੀ ਇਨਸਾਨ ਆਪਣੀ ਜਿੰਦਗੀ ਦੇ ਕਦਮਾਂ ਨੂੰ ਅੱਗੇ ਵਧਾ ਸਕਦਾ ਹੈ।

ਪਰ ਮੌਜੂਦਾ ਸਮੇਂ ਜੋ ਪ੍ਰੇ-ਸ਼ਾ-ਨੀ ਭਾਵ ਕਿ ਕੋਰੋਨਾ ਵਾਇਰਸ ਦੀ ਬਮਾਰੀ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਰਹੀ ਹੈ ਉਸ ਨੂੰ ਹਰਾਉਣ ਵਿਚ ਅਜੇ ਤੱਕ ਸਾਨੂੰ ਕੁਝ ਖ਼ਾਸ ਵੱਡੀ ਸਫਲਤਾ ਨਹੀਂ ਮਿਲ ਸਕੀ। ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਜ਼ੋਰ ਫੜ ਲਿਆ ਹੈ।

ਅੱਜ ਸਭ ਤੋਂ ਵੱਧ 1,68,912 ਮਾਮਲਿਆਂ ਦੇ ਨਵੇਂ ਸੰਕ੍ਰਮਣ ਦੀ ਗਿਣਤੀ ਦੇ ਬਾਅਦ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ 1,35,27,717 ਹੋ ਗਈ ਹੈ।ਜਿਸ ਕਾਰਨ ਲੋਕਾਂ ਵਿੱਚ ਮੁੜ ਤਾਲਾ ਬੰਦੀ ਦਾ ਡਰਨਾ ਦਿਖਣਾ ਸ਼ੁਰੂ ਹੋ ਗਿਆ ਹੈ। ਸਥਿਤੀ ਦੇ ਮਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਪਾਲਾਂ ਨਾਲ

ਮੁਲਾਕਾਤ ਤੋਂ ਬਾਅਦ 14 ਅਪ੍ਰੈਲ ਨੂੰ ਤਾਲਾਬੰਦੀ ‘ਤੇ ਵਿਚਾਰ ਕਰਨਗੇ ਅਤੇ ਇਹ ਬੈਠਕ ਬੁੱਧਵਾਰ ਸ਼ਾਮ ਨੂੰ 6.30 ਵਜੇ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ 8 ਅਪ੍ਰੈਲ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕੀਤੀ ਸੀ।

ਮੀਟਿੰਗ ਵਿੱਚ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਰ-ਣ-ਨੀ-ਤੀ-ਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਦੌਰਾਨ ਪੀਐਮ ਮੋਦੀ ਨੇ ਨਾਈਟ ਕਰਫ਼ਿਊ ਨੂੰ ਪ੍ਰਭਾਵਸ਼ਾਲੀ ਐਲਾਨਦਿਆਂ ਰਾਜਾਂ ਨੂੰ ਸਲਾਹ ਦਿੱਤੀ ਕਿ ਇਸਨੂੰ ਕੋਰੋਨਾ ਕਰਫ਼ਿਊ ਵਜੋਂ ਲਾਗੂ ਕੀਤਾ ਜਾਵੇ।

ਮੁੱਖ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੀ ਐਮ ਮੋਦੀ ਨੇ ਕਿਹਾ ਕਿ ਰਾਤ ਦੇ ਕਰਫ਼ਿਊ ਦੀ ਵਰਤੋਂ ਪੂਰੀ ਦੁਨੀਆ ਵਿੱਚ ਸਫਲ ਰਹੀ ਹੈ। ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਕਈ ਰਾਜਾਂ ਵਿਚ ਕੋਰੋਨਾ ਦੀ ਦੂਜੀ ਲਹਿਰ ਵੀ

ਪਹਿਲੀ ਲਹਿਰ ਦੇ ਸਿਖਰ ਨੂੰ ਪਾਰ ਕਰ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਦੇ ਵਧਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਲੋਕ ਹੁਣ ਲਾ-ਪ-ਰ-ਵਾ-ਹ ਹੋ ਗਏ ਹਨ ਅਤੇ ਪ੍ਰਸ਼ਾਸਨ ਦੀ ਸੁਸਤ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਦੁਬਾਰਾ ਯੁੱ-ਧ ਪੱਧਰ ‘ਤੇ ਕੋਸ਼ਿਸ਼ ਕਰਨ ਦੀ ਲੋੜ ਹੈ। ਹਾਲਾਤ ਇਕ ਵਾਰ ਫਿਰ ਚੁ-ਣੌ-ਤੀ-ਪੂ-ਰ-ਨ ਹੋ ਰਹੇ ਹਨ ਅਤੇ ਇਸ ਵਾਰ ਖ਼-ਤ-ਰਾ ਪਹਿਲਾਂ ਨਾਲੋਂ ਵੱਡਾ ਹੈ।

ਇਸ ਦੇ ਨਾਲ ਹੀ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਵੱਧ ਹੋ ਗਈ ਹੈ ਅਤੇ 904 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਹੁਣ ਤੱਕ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ 1,70,179 ਹੋ ਗਈ ਹੈ।

About admin

Check Also

ਪੰਜਾਬ ਚ ਕੋਰੋਨਾ ਕਰਕੇ ਲਗੇ ਲਾਕ ਡਾਊਨ ਵਿਚਕਾਰ ਹੁਣੇ-ਹੁਣੇ ਸਿਹਤ ਮੰਤਰੀ ਵੱਲੋਂ ਆਈ ਇਹ ਵੱਡੀ ਚੰਗੀ ਖਬਰ !

ਪੰਜਾਬ ਅੰਦਰ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ …

Leave a Reply

Your email address will not be published. Required fields are marked *